ਯੰਗ ਸਪੋਰਟਸ ਕਲੱਬ ਪਿੰਡ ਤਲਵਣ ਵਿਖੇ ਮੁਕਾਬਲਾ ਕਰਵਾਏ

04-nov-2029

(ਅਵਤਾਰ ਚੰਦ) ਨੂਰਮਹਿਲ।
ਨੂਰਮਹਿਲ ਦੇ ਨਾਲ ਲੱਗਦੇ ਪਿੰਡ ਤਲਵਣ ਵਿਖੇ .ਗਰਾਮ ਪੰਚਾਇਤ ਪਿੰਡ ਤਲਵਣ, ਯੰਗ ਸਪੋਰਟਸ ਕਲੱਬ ਤਲਵਣ ਦੇ ਸਹਿਯੋਗ ਨਾਲ ਪਾਵਰ ਲੈਫਟਿੰਗ, ਕੰਪੀਟੀਸ਼ਨ ਫਰੀ ਹੈਂਡ ਬੈਂਚ ਪ੍ਰੈਸ ਮੁਕਾਬਲੇ ਕਰਵਾਏ ਇਹਨਾਂ ਮੁਕਾਬਲੀਆਂ ’ਚ ਰੋਬਨ ਸਿੰਘ, ਰੋਹਿਤ ਸਿੰਘ, ਸੁੱਖੀ ਢੰਗਾਰਾ, ਗੁਲਸਨ ਕੁਮਾਰ, ਜਸਕਰਨ ਢੰਗਾਰਾ, ਚੁੰਬਰ, ਅਰਸ ਦੀਪ, ਕਰਨ ਬਿਲਗਾ, ਰਾਜਵੀਰ ਤਲਵਣ, ਪਿੰਦੂ ਪੁਆਦੜਾ, ਜੱਸੂ ਢਗਾਰਾ, ਰੋਹਿਨ, ਮਨਪੀਤ ਸਿੰਘ ਨਾਗਰਾ, ਅਲੀ, ਨਿੰਦਰ ਬਿਲਗਾ, ਹਰਜਿੰਦਰ ਕੁਮਾਰ, ਸਾਮ ਸਿੰਘ, ਤੇਜਪਾਲ ਸੇਰਪੁਰ, ਰਾਜਾ ਤਲਵਣ ਤੇ ਹੋਰ ਵੀ ਖਿਡਾਰੀਆਂ ਨੇ ਪਾਵਰ ਲੈਫਟਿੰਗ ਕੰਪੀਟੀਸ਼ਨ ਬੈਂਚ ਪ੍ਰੈਸ ਮੁਕਾਬਲੇ ਵਿੱਚ ਹਿੱਸਾ ਲਿਆ। ਮੁਕਾਬਲੇ ਵਿੱਚ

1st ਹਰਜਿੰਦਰ ਕੁਮਾਰ ਨੇ ਪਹਿਲਾ ਸਥਾਨ,
2nd ਮਨਪ੍ਰੀਤ ਸਿੰਘ ਨੇ ਦੂਜਾ ਸਥਾਨ,
3rd ਰੋਹਿਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਇਸ ਮੁਕਾਬਲੇ ਨੂੰ ਦੇਸਾਂ ਵਿਦੇਸਾਂ ਵਿੱਚ ਵੱਸਦੇ ਐਨ.ਆਰ.ਆਈ.ਵੀਰ. ਜਸਵੀਰ ਸਹੋਤਾ ਅਮਰੀਕਾ, ਰਣਵੀਰ ਸਿੰਘ ਸੰਘੇੜਾ ਅਮਰੀਕਾ ਵਲੋਂ ਨੋਜਵਾਨ ਖਿਡਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਕੁਮੈਂਟੇਟਰ ਮੱਖਣ ਸੇਰਪੁਰੀ, ਮੁੱਖ ਮਹਿਮਾਨ, ਜੱਸਾ ਜੋਹਲ, ਸੁਖਵਿੰਦਰ ਸਿੰਘ ਜੋਹਲ, ਹਰਮੇਲ ਸਿੰਘ ਜੋਹਲ, ਅਮਨ ਹੋਠੀ ਇੰਟਰਨੈਸ਼ਨਲ ਗੋਲਡ ਮੈਡਲ ਜੈਤੂ, ਹੇਮਰਾਜ, ਨੇਕਾ ਜੋਹਲ, ਹਰਮੇਸ਼ ਸਰਪੰਚ ਢੰਗਾਰਾ, ਬਲਵੀਰ ਸਿੰਘ ਲੈਕਚਰਾਰ, ਤਰਨਵੀਰ ਸਿੰਘ ਸੰਧੂ, ਮਨੀ ਸੰਘੇੜਾ ਵਿਸੇਸ ਤੌਰ ਤੇ ਹਾਜਰ ਹੋਏ।।

ਯੰਗ ਸਪੋਰਟਸ ਕਲੱਬ ਪਿੰਡ ਤਲਵਣ ਵਿਖੇ ਮੁਕਾਬਲਾ ਕਰਵਾਏ

Published by Jas

I am not good no one is bad.

Leave a comment

Design a site like this with WordPress.com
Get started